Featured

Life Off-Screen: Mesmerising Absurd Theatre in Current Phase

“Nobody Comes, nobody goes. It’s awful.” Samuel Beckett

Where to find the life that has stuck completely?

No passerby to observe on the roads,

In the streets, even, in the yards

Of the neighbouring society.

Where the children have sought the shelter?

Playgrounds are screaming with pain

Of loneliness and solitude, though, hopefully

Waiting for the flowers to bloom again.

Temples of learning, though, welcome all

With open arms, now, remain locked.

School bells are securely resting in peace,

Classrooms actually enjoy pin-drop silence.

Street dogs, nevertheless, sitting comfortably

Yet struggling with pangs of solitude, as

No man outside to bark on, also

Waiting for some kind soul to feed them on.

Days and nights are packed with mental strain,

The clouds attract nobody to enjoy in rain.

Even though, now, have an ample of time,

None is willing to receive Mother Nature’s gain.

Nobody is bothering the Nightingale, singing

somewhere among the branches of a tree.

Perhaps, urging the people to live stress free,

Just be relax and enjoy a cup of tea.

The shadow of death prevails all around,

Everybody is quarantined, which is bound.

Most feel despondent after a long wait,

But still there are some

Having endless faith in “Waiting for Godot” to come.

#TheL@dyPhoeNix

ਜੱਗ-ਜ਼ਾਹਰ

ਅੱਜ-ਕੱਲ ਸਾਰੇ ਰਿਸ਼ਤਿਆਂ ਦੇ ਪ੍ਰਗਟਾਵੇ ਦਾ ਇੱਕੋ-ਇੱਕ ਮਾਧਿਅਮ ਸ਼ਾਇਦ ਸ਼ੌਸ਼ਲ ਨੈੱਟਵਰਕਿੰਗ ਸਾਈਟਾਂ ਹੀ ਰਹਿ ਗਈਆਂ ਹਨ। ਆਏ ਦਿਨ ਜਨਮ ਦਿਨ, ਮਰਨ ਦਿਨ, ਵਰ੍ਹੇਗੰਢ, ਵਰਸੀ, ਵਰ੍ਹੀਣਾ, ਮਾਂ ਦਿਵਸ, ਪਿਓ ਦਿਵਸ ਤੇ ਹੋਰ ਪਤਾ ਨੀ ਕਿਹੜੇ-ਕਿਹੜੇ ਦਿਨ ਨਾਲ ਸੰਬੰਧਿਤ ਪਿਆਰ, ਖੁਸ਼ੀ ਤੇ ਗ਼ਮੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹਰ ਉਮਰ ਵਰਗ ਦੇ ਵਿਅਕਤੀ ਵੱਲੋਂ ਸ਼ੌਸ਼ਲ ਨੈੱਟਵਰਕਿੰਗ ਸਾਈਟਾਂ ਖ਼ਾਸ ਤੌਰ ਤੇ ਵੱਟਸਐਪ ਸਟੇਟਸ ਅੱਪਡੇਟ ਕਰਕੇ ਕੀਤਾ ਜਾਂਦਾ ਹੈ। ਅੱਜ ਵੀ ਸਭ ਦੇ ਸਟੇਟਸ ਵੇਖ ਕੇ ਹੀ ਮੈਨੂੰ ਪਤਾ ਲੱਗਾ ਕਿ ਸ਼ਾਇਦ ਅੱਜ ਭਰਾ ਦਿਵਸ ਹੈ। ਰਿਸ਼ਤਿਆਂ ਪ੍ਰਤੀ ਪਿਆਰ ਦਾ ਇਜ਼ਹਾਰ ਕਰਨ ‘ਚ ਕੋਈ ਅਤਿਕਥਨੀ ਨਹੀਂ, ਪਰ ਕੀ ਆਪਣੇ ਪਿਆਰ ਦਾ ਸਮਾਜਿਕ ਜਾਂ ਸੰਸਾਰਿਕ ਪੱਧਰ ‘ਤੇ ਮੁਜ਼ਾਹਰਾ ਕਰਨਾ ਸਹੀ ਹੈ? ਦੂਰ ਬੈਠੇ ਆਪਣਿਆਂ ਨੂੰ ਨਿੱਜੀ ਤੌਰ ਤੇ ਫ਼ੋਨ ਜਾਂ ਸੰਦੇਸ਼ ਭੇਜ ਕੇ; ਜੇ ਇੱਕੋ ਘਰ ਵਿੱਚ ਰਹਿੰਦੇ ਹੋ, ਤਾਂ ਕੋਲ ਬੈਠ ਕੇ ਵੀ ਇਹ ਖ਼ਾਸ ਦਿਨ ਮਨਾਏ ਜਾ ਸਕਦੇ ਹਨ। ਕੀ ਇਹ ਜਰੂਰੀ ਹੈ ਕਿ ਹਰ ਬੰਦਾ ਆਪਣੀਆਂ ਭਾਵਨਾਵਾਂ ਦਾ ਜੱਗ ‘ਚ ਢੰਡੋਰਾ ਪਿੱਟਦਾ ਫਿਰੇ? ਵੈਸੇ ਪਤਾ ਨਹੀਂ ਕਿ ਮਾਂ ਦਿਵਸ, ਪਿਓ ਦਿਵਸ, ਭਰਾ ਦਿਵਸ, (ਸ਼ਾਇਦ ਕਿਸੇ ਦਿਨ ਪਤਾ ਲੱਗੇ ਕਿ ਕੋਈ ਭੈਣ ਦਿਵਸ, ਭਾਬੀ ਦਿਵਸ, ਭੂਆ-ਚਾਚੀ-ਤਾਈ-ਨਨਾਣ ਦਿਵਸ ਵੀ ਹੋਵੇ) ਆਦਿ ਖ਼ਾਸ ਦਿਨ ਹੀ ਕਿਉਂ ਮਨਾਏ ਜਾਂਦੇ ਨੇ। ਮਾਂ-ਪਿਓ ਜਾਂ ਭੈਣ-ਭਰਾ ਵਰਗੇ ਰਿਸ਼ਤੇ ਹਰ ਦਿਨ ਹੀ ਖ਼ਾਸ ਹਨ, ਫਿਰ ਸਿਰਫ ਇੱਕ ਮਿੱਥੇ ਦਿਨ ‘ਤੇ ਹੀ ਇਹਨਾਂ ਰਿਸ਼ਤਿਆਂ ਲਈ ਇਜ਼ਹਾਰ ਜੱਗ-ਜ਼ਾਹਰ ਕਰਨਾ ਜਾਂ ਤਾਂ ਬੰਦੇ ਦਾ ਆਪਣੇ ਜਜ਼ਬਾਤਾਂ ਨੂੰ ਹੀ ਸਮਝਣ ਵਿੱਚ ਮਾਤ ਖਾਣ ਦੇ ਬਰਾਬਰ ਹੈ ਅਤੇ ਜਾਂ ਫਿਰ ਉਹ ਦੁਨੀਆ ਦੇ ਸਾਹਮਣੇ ਆਪਣੇ ਮਨ ਦੀ ਅਵਸਥਾ ਦਾ ਪ੍ਰਗਟਾਵਾ ਕਰਕੇ ਸਮਾਜਿਕ ਪੱਧਰ ਤੇ ਵਾਹ-ਵਾਹ ਖੱਟਣਾ ਚਾਹੁੰਦਾ ਹੈ। ਨਾ ਜਾਣੇ ਲੋਕਾਈ ਕਿਸ ਪਾਸੇ ਵੱਲ ਨੂੰ ਤੁਰ ਪਈ ਹੈ? ਇੱਕ ਪਾਸੇ ਤਾਂ ਦੂਜਿਆਂ ਦੁਆਰਾਂ ਜ਼ਿੰਦਗੀ ਵਿੱਚ ਦਖ਼ਲ-ਅੰਦਾਜ਼ੀ ਨੂੰ ਉੱਕਾ ਹੀ ਬਰਦਾਸ਼ਤ ਨਹੀਂ ਕਰਦੀ ਅਤੇ ਦੂਜੇ ਪਾਸੇ ਖ਼ੁਦ ਆਪਣੀ ਨਿੱਜੀ ਜ਼ਿੰਦਗੀ ਤੇ ਜੀਵਨ-ਪੰਧ ਨਾਲ ਜੁੜੇ ਰਿਸ਼ਤੇ, ਅਨਮੋਲ ਪਲਾਂ ਤੇ ਭਾਵਨਾਵਾਂ ਦਾ ਸ਼ਰ੍ਹੇਆਮ ਤੇ ਖੁੱਲ੍ਹੇ ਤੌਰ ਤੇ ਪ੍ਰਗਟਾਵਾ ਕਰਕੇ ਖੋਖਲੀ ਆਤਮਿਕ ਸੰਤੁਸ਼ਟੀ ਲ਼ੱਭਦੀ ਹੈ।

TheL@dyPhoeNix

Create your website with WordPress.com
Get started